Skip to main content

Posts

Showing posts from February, 2023

Guru Nanak Sache Patshah

 Heer Raza  ਗੁਰੂ ਨਾਨਕ ਸੱਚੇ ਪਾਤਸ਼ਾਹ, ਸਾਨੂੰ ਏਕਾ ਤੇ ਇਤਫ਼ਾਕ ਦੇ, ਪਿਆਰ ਮੁਹੱਬਤ ਪਾਕ ਦੇ, ਰੋਜ਼ੀ ਰਿਜ਼ਕ ਰਜ਼ਾਕ ਦੇ, ਕੁੱਝ ਪਾਣੀ ਸੁੱਚਾ ਸਾਫ਼ ਦੇ, ਕੁਝ ਬਾਣੀ ਦਾ ਪ੍ਰਤਾਪ ਦੇ, ਅੰਨ ਦਾਤੇ ਨੂੰ ਇਨਸਾਫ਼ ਦੇ... ਹੋ.... ਮੱਤ ਪੱਤ ਹਾਵਾਲੇ ਆਪ ਦੇ, ਗੁਰੂ ਨਾਨਕ ਸੱਚੇ ਪਾਤਸ਼ਾਹ, ਸਾਨੂੰ ਬਖਸ਼ ਦੇ... ਕਰ ਮਾਫ਼ ਦੇ, ਮਜ਼ਦੂਰਾਂ ਨੂੰ ਮਜ਼ਦੂਰੀਆਂ, ਦੇ ਸੱਭ ਨੂੰ ਸਬਰ ਸਬੂਰੀਆਂ , ਕਰ ਨੇਕ ਮੁਰਾਦਾਂ ਪੂਰੀਆਂ, ਗਾਵਾਂ ਤੇ ਮੱਝਾਂ ਬੂਰੀਆਂ, ਦੁੱਧ ਘਿਓ ਜਪਜੀ ਦਾ ਜਾਪ ਦੇ, ਹੋ.. ਹੱਥ ਜੋੜ ਤੁਸਾਂ ਨੂੰ ਆਖਦੇ, ਸਾਨੂੰ ਬਖਸ਼ ਦੇ... ਕਰ ਮਾਫ਼ ਦੇ..., ਹੋ... ਸਾਨੂੰ ਬਖਸ਼ ਦੇ ਕਰ ਮਾਫ਼ ਦੇ, ਅਸੀ ਕਲਯੁਗੀ ਜੀਅ ਸੰਸਾਰ ਦੇ, ਤੇ ਭਰੇ ਪਏ ਹੰਕਾਰ ਦੇ, ਨਿੰਦਿਆ ਚੁਗਲੀ ਤੇ ਤੋਹਮਤਾਂ, ਵਿੱਚ ਟੱਕਰਾਂ ਫਿਰਦੇ ਮਾਰਦੇ, ਤੁਸੀਂ ਲੱਖਾਂ ਦੁਨੀਆ ਤਾਰ ਤੀ, ਹੋ.. ਇਸ ਮਰਜਾਣੇ ਨੂੰ ਵੀ ਤਾਰ ਦੇ, ਇਹ ਸਾਰੀ ਦੁਨੀਆ ਤਾਰਦੇ.......