Skip to main content

Posts

Showing posts from June, 2023

Jagjanani Maa Aad Kwariye

जगजननी माँ आद क्वारी ऐ  तैनु मिलने नु बाँह पसारी ऐ  अम्बे फुलां च लै रही ऐ लोरीयां तेरी यादां विच उमरा गुजारी ऐ जगजननी माँ आद क्वारी ऐ.... प्यार तेरे नाल पा के मैया भुल गईयां जग सारा नैया मेरी डगमग डोले मिलदा नहियो किनारा मैया आओ ते पार लंगा देयो  असां रो रो के अरजा गुजारी ऐ  मायें फुलां च लै रही ऐ लोरीयां तेरी यादां विच उमरा गुजारी ऐ जगजननी माँ आद क्वारी ऐ.... तरले कर- कर हार गई मै तैनु तरस ना आवे लोकां दे घर नस-नस जांनी ऐ असां माँ तेरा की गवाए कई गल्लां ने दिलां विच रखीयां अम्बे आवो ते खोल सुना दईऐ  मायें फुलां च लै रही ऐ लोरीयां तेरी यादां विच उमरा गुजारी ऐ जगजननी माँ आद क्वारी ऐ.... मान ना कर तू अम्बे बनण दा तू बच्चेयां दी सुनेया कर जेड़ा तेरे द्वारे आवे उसदे भण्डारे भरेया कर मेरी ऊगंली दे काबु आ वी जा  तैनु राधा दे वांग नचा दया  अम्बे फुलां च लै रही ऐ लोरीयां तेरी यादां विच उमरा गुजारी ऐ जगजननी माँ आद क्वारी ऐ.... जगजननी माँ आद क्वारी ऐ  तैनु मिलने नु बाँह पसारी ऐ  अम्बे फुलां च लै रही ऐ लोरीयां तेरी यादां विच उमरा गुजारी ऐ

Utto firda Mayya de gun gaunda, Andro hankar

ਗੁਰਦਾਸ ਮਾਨ ਉੱਤੋਂ ਫਿਰਦੈਂ ਮਈਆ ਦੇ ਗੁਣ ਗਾਉਂਦਾ, ਤੇ ਅੰਦਰੋ ਹੰਕਾਰ ਬੋਲਦਾ, ਬੋਲਦਾ, ਅੰਦਰੋਂ ਹੰਕਾਰ ਬੋਲਦਾ..... ਮੰਦਰਾਂ ਚ ਬੈਠ ਕੇ ਵਜਾਵੇ ਨਿੱਤ ਟੱਲੀਆਂ, ਮੱਥੇ ਟੇਕ ਟੇਕ ਕੇ ਲਕੀਰਾਂ ਮਿਟ ਚੱਲੀਆਂ, ਨੰਗੇ ਪੈਰੀਂ ਚਲ ਕੇ *ਘਸਾਈ ਜਾਵੇਂ ਤਲੀਆਂ*, ਜੁੱਤੀ ਸੱਚ ਦੀ ਪੈਰਾਂ ਚ ਕਿਉਂ ਨਹੀਂ ਪਾਉਂਦਾ, ਤੇ ਅੰਦਰੋ ਹੰਕਾਰ ਬੋਲਦਾ..... ਦਿਲ ਨੂੰ ਵੀ ਫੇਰ ਕੱਲ੍ਹੀ ਮਾਲਾ ਫੇਰੀ ਜਾਂਦਾ ਏਂ, ਮਈਆ ਜੀ ਨੂੰ ਮੈਵਿਆਂ ਦੇ ਭੋਗ ਲਗਾਂਦਾ ਏਂ, ਘਰ ਬੈਠੀ ਮਾਂ ਨੂੰ ਕਦੇ ਪਾਣੀ ਨਾਂ ਪਿਲਾਂਦਾ ਏਂ, ਨਾ ਹੱਸ ਕੇ ਬੁਲਾਂਦਾ ਏਂ, ਬਾਹਰ ਭੁੱਖਿਆਂ ਨੂੰ ਲੰਗਰ ਖਵਾਉਂਦਾ, ਅੰਦਰੋ ਹੰਕਾਰ ਬੋਲਦਾ...... ਕੋਈ ਕਹਿੰਦਾ ਮਈਆ ਜੀ ਦੇ ਸੜਕਾਂ ਬਣਾ ਦਿਓ, ਸੜਕਾਂ ਬਣਾ ਕੇ ਉੱਤੇ ਮੋਟਰਾਂ ਚਲਾ ਦਿਓ, ਮੰਦਰਾਂ ਦੀ ਯਾਤਰਾ ਨੂੰ ਸੈਰਗਾਹ ਬਣਾ ਦਿਓ, ਤੇ ਗੱਲ ਕੀ ਮੁਕਾ ਦਿਓ, ਫਿਰੇ ਤੀਰਥਾਂ ਦੀ ਸੋਧ ਕਰਾਉਂਦਾ, ਅੰਦਰੋ ਹੰਕਾਰ ਬੋਲਦਾ.... ਗੰਗਾ ਜਲ ਵਿੱਚ ਨਾਂ ਸਿਆਸਤਾਂ ਰਲਾਈ ਜਾ, ਰੱਬ ਦੇ ਸਥਾਨਾਂ ਨੂੰ ਨਾਂ ਵੇਚ ਵੇਚ ਖਾਈ ਜਾ, ਜੇਹੜਾ ਸਮਾਂ ਲੰਘਦਾ ਏ ਹੱਸ ਕੇ ਲੰਘਾਈ ਜਾ, ਤੇ ਸ਼ੁਕਰ ਮਨਾਈ ਜਾ, ਝੂਠਾ ਫਿਰਦੈਂ ਗੰਗਾ ਦੇ ਵਿੱਚ ਨਹਾਉਂਦਾ, ਅੰ ਦਰੋ ਹੰਕਾਰ ਬੋਲਦਾ......

Ajj Meri Maa Laaj Bachavi - बेनती तारा रानी

 ਅੱਜ ਮੇਰੀ ਮਾਂ ਲਾਜ ਬਚਾਵੀਂ ਰਾਜਾ ਹਰੀ ਚੰਦ ਪਰਚਿਓ ਮਾਂਗੇ,,,,ਗੋਦ ਮੇਰੀ ਬਦਲਾਵੀਂ ਅੱਜ ਮੇਰੀ ਮਾਂ ਲਾਜ ਬਚਾਵੀਂ ਮੈਂ ਮਿਟ ਗਈ ਤੇ ਬਾਤ ਨਾ ਕੋਈ ਜਾਗੇਗਾ ਫਿਰ ਰਾਤ ਨਾ ਕੋਈ ਆਈ ਘੜੀ ਪਤ ਰਖਨ ਵਾਲੀ,,,,,,ਆਪਣੇ ਬਾਣੇ ਦਾਗ਼ ਨਾ ਲਾਵੀਂ ਅੱਜ ਮੇਰੀ ਮਾਂ ਲਾਜ ਬਚਾਵੀਂ ਮਨ ਚਿਤ ਕਰਕੇ ਜਿਸਨੇ ਧਿਆਈ ਬਣੀਓ ਅੰਬੇ ਉਸਦੀ ਸਹਾਈ ਅਪਣੇ ਪੰਥ ਦੀ ਰਕਸ਼ਾ ਕੀਜੋ,,,, ਪਵਨ ਰੂਪ ਅੰਬੇ ਆਵੀਂ ਅੱਜ ਮੇਰੀ ਮਾਂ ਲਾਜ ਬਚਾਵੀਂ ਜਨਮ ਜਨਮ ਦੀ ਮੈਂ ਹਾਂ ਦਾਸੀ ਕਾਟੋ ਬੰਧਨ ਲੱਖ ਚੌਰਾਸੀ ਜਨ ਬੰਸੀ ਪਰ ਕਿਰਪਾ ਕੀਜੋ,,, ਕੋਈ ਚਮਤਕਾਰ ਮਾਂ ਦਿਖਲਾਵੀਂ ਅੱਜ ਮੇਰੀ  ਮਾਂ ਲਾਜ ਬਚਾਵੀਂ

Asa Mayya Ji te Sutiya Dora

 ( ਓ ਪਿੰਡੀ ਰਾਣੀਏ ਨੀ ਤੂੰ, ਕੁਛ ਕਰ ਕਰਮ ਐਸਾ, ਕਿ ਲਾਲ ਤੇਰਾ ਕਦੇ ਵੀ ਤੈਥੋਂ ਦੂਰ ਨਾ ਹੋਵੇ l ਜਦ ਤੱਕ ਸਾਂਸ ਹੈ, ਸੀਨੇ ਵਿਚ ਮੇਰੇ, ਬੱਸ ਨਾਮ ਤੇਰਾ ਮਾਂ, ਮੇਰੀ ਜ਼ੁਬਾਨ ਤੇ ਹੋਵੇ l ਅੱਖਾਂ ਖੁੱਲੀਆਂ ਨਾਲ, ਤੇਰਾ ਦੀਦਾਰ ਹੋਵੇ ਮਾਂ, ਅੱਖਾਂ ਬੰਦ ਹੋਣ ਤੇ, ਮਾਂ ਤੇਰਾ ਸਰੂਰ ਹੋਵੇ l ਮਾਂ ਜਦ ਮੈਂ ਜਾਵਾਂ ਇਸ ਦੁਨੀਆਂ ਚੋਂ, ਮੇਰੀ ਰਗ ਰਗ ਵਿਚ ਮਾਂ ਤੇਰਾ ਨੂਰ ਹੋਵੇ l) ਅਸਾਂ ਮਈਆ ਜੀ ਤੇ ਸੁੱਟੀਆਂ ਡੋਰਾਂ, ਆਪੇ ਬੇੜਾ ਪਾਰ ਲਾਏਗੀ ll ਹੋ,,/ ਮਾਂ ਪਾਰ ਲਾਏਗੀ, ਬੇੜਾ ਪਾਰ ਲਾਏਗੀ ll ਅਸਾਂ ਮਈਆ ਜੀ ,,,,,,,,,,,,,,,, ਘਰ ਘਰ ਵਿਚ ਮਈਆ, ਜੋਤ ਤੇਰੀ ਜੱਗਦੀ ਸਮਝ ਨਾ ਆਉਂਦੀ ਮੈਨੂੰ, ਇਸ ਝੂਠੇ ਜੱਗ ਦੀ ਓ ਮੈਂ ਤਾਂ ਮਈਆ ਜੀ ਨੂੰ lll, ਦੁੱਖੜਾ ਸੁਣਾਉਣਾ, ਆਪੇ ਬੇੜਾ ਪਾਰ ਲਾਏਗੀ ਅਸਾਂ ਮਈਆ ਜੀ ,,,,,,,,,,,,,,,, ਲੱਖਾਂ ਦਰ ਦੇਖੇ ਤੇਰੇ, ਦਰ ਜੇਹਾ ਕੋਈ ਨਾ ਮਾਂ, ਤੇਰੇ ਦਰ ਆ ਕੇ ਮਈਆ, ਰਹੀ ਫਿਰ ਥੋੜ ਨਾ ll ਓ ਅਸਾਂ ਮਈਆ ਜੀ ਨੂੰ lll, ਸੀਸ ਝੁਕਾਉਣਾ, ਆਪੇ ਬੇੜਾ ਪਾਰ ਲਾਏਗੀ ਅਸਾਂ ਮਈਆ ਜੀ ,,,,,,,,,,,,,,,, ਮੇਰੀ ਮਈਆ ਜੀ ਤੇ ਬੜੀ, ਪਰ ਉਪਕਾਰੀ ਏ, ਜਿਹਨਾਂ ਨੇ ਇਸ਼ਾਰਿਆਂ ਤੇ, ਦੁਨੀਆਂ ਏਹ ਤਾਰੀ ਏ ll ਓ ਮੈਂ ਤਾਂ ਮਈਆ ਜੀ ਨੂੰ lll, ਭੇਟਾਂ ਵੀ ਚੜ੍ਹਾਵਾਂ, ਆਪੇ ਬੇੜਾ ਪਾਰ ਲਾਏਗੀ ਅਸਾਂ ਮਈਆ ਜੀ ,,,,,,,,,,,,,,,, ਗੁਫਾ ਵਿਚ ਬਹਿ ਕੇ ਮਈਆ, ਰੌਣਕਾਂ ਏ ਲਾ ਗਈ, ਦਰਸ਼ਨ ਦੇ ਕੇ ਸਾਥੋਂ, ਦੂਰੀਆਂ ਕਿਓਂ ਪਾ ਗਈ ll ਓ ਤੈਨੂੰ ਮਿਨਤਾਂ ਦੇ ll...