ਤਰਜ਼ :- ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ
ਦੱਸੋ ਕਿੱਥੇ ਚਲੇ ਗਏ ਓ ਮੇਰੀ ਮਾਂ,
ਮੈਂ ਤੇ ਲੱਭ ਲੱਭ ਥੱਕ ਗਿਆ ਹਾਂ,
ਓ ਮਾਂ ਸ਼ੇਰਾਂ ਵਾਲੀਏ, ਓ ਮਾਂ ਲਾਟਾਂ ਵਾਲੀਏ....
1, ਰੋ ਰੋ ਕੇ ਅੱਖੀਆਂ ਦੇ ਅੱਥਰੂ ਮਾਂ ਸੁੱਕ ਗਏ,
ਆਸਾਂ ਤੇ ਉਮੀਦਾਂ ਵਾਲੇ *ਵਾਅਦੇ ਅੱਜ ਮੁੱਕ ਗਏ,*
ਤੈਨੂੰ ਲਭਾਂ ਹੁਣ ਮੈਂ ਕੇਹੜੀ ਥਾਂ ......
ਓ ਮਾਂ ਸ਼ੇਰਾਂ ਵਾਲੀਏ, ਓ ਮਾਂ ਲਾਟਾਂ ਵਾਲੀਏ....
2, ਤੇਰੇ ਹੀ ਵਿਛੋੜੇ ਵਿੱਚ ਪੈ ਗਿਆ ਵਿਯੋਗ ਮਾਂ,
ਹੁਣ ਤੇ ਵਿਛੋੜੇ ਵਾਲਾ *ਲੱਗਾ ਮੈਨੂੰ ਰੋਗ ਮਾਂ,*
ਮੈਂ ਤਾਂ ਹਰ ਦਮ ਲਵਾਂ ਤੇਰਾ ਨਾਂ.......
ਓ ਮਾਂ ਸ਼ੇਰਾਂ ਵਾਲੀਏ, ਓ ਮਾਂ ਲਾਟਾਂ ਵਾਲੀਏ....
3, ਹੱਥੀਂ ਲਾਇਆ ਬੂਟਾ ਏ ਤੇ ਫੁੱਲ ਵੀ ਨਾ ਫੁਟਿਆ,
ਪੁੱਤ ਹੋਵੇ ਅੰਨ੍ਹਾ *ਕਦੇ ਮਾਂ ਨੇ ਨਾ ਸੁੱਟਿਆ*
ਅੱਜ ਫ਼ੜ ਲੈ ਪੁੱਤਰ ਦੀ ਬਾਂਹ......
ਓ ਮਾਂ ਸ਼ੇਰਾਂ ਵਾਲੀਏ, ਓ ਮਾਂ ਲਾਟਾਂ ਵਾਲੀਏ....
4, ਆ ਕੇ ਤੂੰ ਬੱਚਿਆਂ ਨੂੰ ਦੇ ਜਾ ਦੀਦਾਰ ਮਾਂ,
ਚੁੰਮਾਂ ਮੈਂ ਚਰਣ ਤੇਰੇ *ਸੱਧਰਾਂ ਦੇ ਨਾਲ ਮਾਂ,*
ਕਰ ਬੱਚਿਆਂ ਤੇ ਠੰਡੀ ਮਿੱਠੀ ਛਾਂ.....
ਓ ਮਾਂ ਸ਼ੇਰਾਂ ਵਾਲੀਏ, ਓ ਮਾਂ ਲਾਟਾਂ ਵਾਲੀਏ....