( ਓ ਪਿੰਡੀ ਰਾਣੀਏ ਨੀ ਤੂੰ, ਕੁਛ ਕਰ ਕਰਮ ਐਸਾ,
ਕਿ ਲਾਲ ਤੇਰਾ ਕਦੇ ਵੀ ਤੈਥੋਂ ਦੂਰ ਨਾ ਹੋਵੇ l
ਜਦ ਤੱਕ ਸਾਂਸ ਹੈ, ਸੀਨੇ ਵਿਚ ਮੇਰੇ,
ਬੱਸ ਨਾਮ ਤੇਰਾ ਮਾਂ, ਮੇਰੀ ਜ਼ੁਬਾਨ ਤੇ ਹੋਵੇ l
ਅੱਖਾਂ ਖੁੱਲੀਆਂ ਨਾਲ, ਤੇਰਾ ਦੀਦਾਰ ਹੋਵੇ ਮਾਂ,
ਅੱਖਾਂ ਬੰਦ ਹੋਣ ਤੇ, ਮਾਂ ਤੇਰਾ ਸਰੂਰ ਹੋਵੇ l
ਮਾਂ ਜਦ ਮੈਂ ਜਾਵਾਂ ਇਸ ਦੁਨੀਆਂ ਚੋਂ,
ਮੇਰੀ ਰਗ ਰਗ ਵਿਚ ਮਾਂ ਤੇਰਾ ਨੂਰ ਹੋਵੇ l)
ਅਸਾਂ ਮਈਆ ਜੀ ਤੇ ਸੁੱਟੀਆਂ ਡੋਰਾਂ, ਆਪੇ ਬੇੜਾ ਪਾਰ ਲਾਏਗੀ ll
ਹੋ,,/ ਮਾਂ ਪਾਰ ਲਾਏਗੀ, ਬੇੜਾ ਪਾਰ ਲਾਏਗੀ ll
ਅਸਾਂ ਮਈਆ ਜੀ ,,,,,,,,,,,,,,,,
ਘਰ ਘਰ ਵਿਚ ਮਈਆ, ਜੋਤ ਤੇਰੀ ਜੱਗਦੀ
ਸਮਝ ਨਾ ਆਉਂਦੀ ਮੈਨੂੰ, ਇਸ ਝੂਠੇ ਜੱਗ ਦੀ
ਓ ਮੈਂ ਤਾਂ ਮਈਆ ਜੀ ਨੂੰ lll, ਦੁੱਖੜਾ ਸੁਣਾਉਣਾ,
ਆਪੇ ਬੇੜਾ ਪਾਰ ਲਾਏਗੀ
ਅਸਾਂ ਮਈਆ ਜੀ ,,,,,,,,,,,,,,,,
ਲੱਖਾਂ ਦਰ ਦੇਖੇ ਤੇਰੇ, ਦਰ ਜੇਹਾ ਕੋਈ ਨਾ ਮਾਂ,
ਤੇਰੇ ਦਰ ਆ ਕੇ ਮਈਆ, ਰਹੀ ਫਿਰ ਥੋੜ ਨਾ ll
ਓ ਅਸਾਂ ਮਈਆ ਜੀ ਨੂੰ lll, ਸੀਸ ਝੁਕਾਉਣਾ,
ਆਪੇ ਬੇੜਾ ਪਾਰ ਲਾਏਗੀ
ਅਸਾਂ ਮਈਆ ਜੀ ,,,,,,,,,,,,,,,,
ਮੇਰੀ ਮਈਆ ਜੀ ਤੇ ਬੜੀ, ਪਰ ਉਪਕਾਰੀ ਏ,
ਜਿਹਨਾਂ ਨੇ ਇਸ਼ਾਰਿਆਂ ਤੇ, ਦੁਨੀਆਂ ਏਹ ਤਾਰੀ ਏ ll
ਓ ਮੈਂ ਤਾਂ ਮਈਆ ਜੀ ਨੂੰ lll, ਭੇਟਾਂ ਵੀ ਚੜ੍ਹਾਵਾਂ,
ਆਪੇ ਬੇੜਾ ਪਾਰ ਲਾਏਗੀ
ਅਸਾਂ ਮਈਆ ਜੀ ,,,,,,,,,,,,,,,,
ਗੁਫਾ ਵਿਚ ਬਹਿ ਕੇ ਮਈਆ, ਰੌਣਕਾਂ ਏ ਲਾ ਗਈ,
ਦਰਸ਼ਨ ਦੇ ਕੇ ਸਾਥੋਂ, ਦੂਰੀਆਂ ਕਿਓਂ ਪਾ ਗਈ ll
ਓ ਤੈਨੂੰ ਮਿਨਤਾਂ ਦੇ lll, ਨਾਲ ਲੈ ਕੇ ਜਾਣਾ,
ਆਪੇ ਬੇੜਾ ਪਾਰ ਲਾ
ਏਗੀ
ਅਸਾਂ ਮਈਆ ਜੀ ,,,,,,,,,,,,,,,,