ਗੁਰਦਾਸ ਮਾਨ
ਉੱਤੋਂ ਫਿਰਦੈਂ ਮਈਆ ਦੇ ਗੁਣ ਗਾਉਂਦਾ, ਤੇ ਅੰਦਰੋ ਹੰਕਾਰ ਬੋਲਦਾ,
ਬੋਲਦਾ, ਅੰਦਰੋਂ ਹੰਕਾਰ ਬੋਲਦਾ.....
ਮੰਦਰਾਂ ਚ ਬੈਠ ਕੇ ਵਜਾਵੇ ਨਿੱਤ ਟੱਲੀਆਂ,
ਮੱਥੇ ਟੇਕ ਟੇਕ ਕੇ ਲਕੀਰਾਂ ਮਿਟ ਚੱਲੀਆਂ,
ਨੰਗੇ ਪੈਰੀਂ ਚਲ ਕੇ *ਘਸਾਈ ਜਾਵੇਂ ਤਲੀਆਂ*,
ਜੁੱਤੀ ਸੱਚ ਦੀ ਪੈਰਾਂ ਚ ਕਿਉਂ ਨਹੀਂ ਪਾਉਂਦਾ, ਤੇ ਅੰਦਰੋ ਹੰਕਾਰ ਬੋਲਦਾ.....
ਦਿਲ ਨੂੰ ਵੀ ਫੇਰ ਕੱਲ੍ਹੀ ਮਾਲਾ ਫੇਰੀ ਜਾਂਦਾ ਏਂ,
ਮਈਆ ਜੀ ਨੂੰ ਮੈਵਿਆਂ ਦੇ ਭੋਗ ਲਗਾਂਦਾ ਏਂ,
ਘਰ ਬੈਠੀ ਮਾਂ ਨੂੰ ਕਦੇ ਪਾਣੀ ਨਾਂ ਪਿਲਾਂਦਾ ਏਂ, ਨਾ ਹੱਸ ਕੇ ਬੁਲਾਂਦਾ ਏਂ,
ਬਾਹਰ ਭੁੱਖਿਆਂ ਨੂੰ ਲੰਗਰ ਖਵਾਉਂਦਾ, ਅੰਦਰੋ ਹੰਕਾਰ ਬੋਲਦਾ......
ਕੋਈ ਕਹਿੰਦਾ ਮਈਆ ਜੀ ਦੇ ਸੜਕਾਂ ਬਣਾ ਦਿਓ,
ਸੜਕਾਂ ਬਣਾ ਕੇ ਉੱਤੇ ਮੋਟਰਾਂ ਚਲਾ ਦਿਓ,
ਮੰਦਰਾਂ ਦੀ ਯਾਤਰਾ ਨੂੰ ਸੈਰਗਾਹ ਬਣਾ ਦਿਓ, ਤੇ ਗੱਲ ਕੀ ਮੁਕਾ ਦਿਓ,
ਫਿਰੇ ਤੀਰਥਾਂ ਦੀ ਸੋਧ ਕਰਾਉਂਦਾ, ਅੰਦਰੋ ਹੰਕਾਰ ਬੋਲਦਾ....
ਗੰਗਾ ਜਲ ਵਿੱਚ ਨਾਂ ਸਿਆਸਤਾਂ ਰਲਾਈ ਜਾ,
ਰੱਬ ਦੇ ਸਥਾਨਾਂ ਨੂੰ ਨਾਂ ਵੇਚ ਵੇਚ ਖਾਈ ਜਾ,
ਜੇਹੜਾ ਸਮਾਂ ਲੰਘਦਾ ਏ ਹੱਸ ਕੇ ਲੰਘਾਈ ਜਾ, ਤੇ ਸ਼ੁਕਰ ਮਨਾਈ ਜਾ,
ਝੂਠਾ ਫਿਰਦੈਂ ਗੰਗਾ ਦੇ ਵਿੱਚ ਨਹਾਉਂਦਾ, ਅੰ
ਦਰੋ ਹੰਕਾਰ ਬੋਲਦਾ......