ਅੱਜ ਮੇਰੀ ਮਾਂ ਲਾਜ ਬਚਾਵੀਂ
ਰਾਜਾ ਹਰੀ ਚੰਦ ਪਰਚਿਓ ਮਾਂਗੇ,,,,ਗੋਦ ਮੇਰੀ ਬਦਲਾਵੀਂ
ਅੱਜ ਮੇਰੀ ਮਾਂ ਲਾਜ ਬਚਾਵੀਂ
ਮੈਂ ਮਿਟ ਗਈ ਤੇ ਬਾਤ ਨਾ ਕੋਈ
ਜਾਗੇਗਾ ਫਿਰ ਰਾਤ ਨਾ ਕੋਈ
ਆਈ ਘੜੀ ਪਤ ਰਖਨ ਵਾਲੀ,,,,,,ਆਪਣੇ ਬਾਣੇ ਦਾਗ਼ ਨਾ ਲਾਵੀਂ
ਅੱਜ ਮੇਰੀ ਮਾਂ ਲਾਜ ਬਚਾਵੀਂ
ਮਨ ਚਿਤ ਕਰਕੇ ਜਿਸਨੇ ਧਿਆਈ
ਬਣੀਓ ਅੰਬੇ ਉਸਦੀ ਸਹਾਈ
ਅਪਣੇ ਪੰਥ ਦੀ ਰਕਸ਼ਾ ਕੀਜੋ,,,, ਪਵਨ ਰੂਪ ਅੰਬੇ ਆਵੀਂ
ਅੱਜ ਮੇਰੀ ਮਾਂ ਲਾਜ ਬਚਾਵੀਂ
ਜਨਮ ਜਨਮ ਦੀ ਮੈਂ ਹਾਂ ਦਾਸੀ
ਕਾਟੋ ਬੰਧਨ ਲੱਖ ਚੌਰਾਸੀ
ਜਨ ਬੰਸੀ ਪਰ ਕਿਰਪਾ ਕੀਜੋ,,, ਕੋਈ ਚਮਤਕਾਰ ਮਾਂ ਦਿਖਲਾਵੀਂ
ਅੱਜ ਮੇਰੀ
ਮਾਂ ਲਾਜ ਬਚਾਵੀਂ